ਸਾਡੇ ਪਿਛਲੇ ਵਰ੍ਹੇ ਦੇ ਪ੍ਰਮੁੱਖ ਰਚਨਾਤਮਕ ਸਹਿਯੋਗੀ

ਸਾਡੇ  ਪਿਛਲੇ ਵਰ੍ਹੇ ਦੇ ਪ੍ਰਮੁੱਖ ਰਚਨਾਤਮਕ ਸਹਿਯੋਗੀ

ਸਾਂਝੀ ਕਲਮ ਦੇ ਸਹਿਯੋਗੀ

ਸਾਂਝੀ ਕਲਮ ਦੇ ਸਹਿਯੋਗੀ

ਟੀਮ ਸਾਂਝੀ ਕਲਮ

ਟੀਮ ਸਾਂਝੀ ਕਲਮ

ਵਿਸ਼ਾ ਵਿਸ਼ੇਸ਼

ਬੈਕਾਂ ਅਤੇ ਬੀਮਾ ਜਾਂ ਲੋਕਾਂ ਦੀ ਲੁੱਟ ....?

ਦੋਸਤੋ, ਇਕ ਗੱਲ ਮੰਨਣਯੋਗ ਹੈ ਕਿ ਬੀਮਾ ਕਦੇ ਵੀ ਆਪਣਾ ਪੈਸੇ ਵਧਾਉਣ ਲਈ ਨਹੀ ਹੁੰਦਾ ਇਸ ਵਿੱਚ ਬਹੁਤ ਤਰਾਂ ਦੇ ਖਰਚੇ ਅਤੇ ਕਟੋਤੀਆਂ ਹੁੰਦੀਆਂ ਹਨ| ਇਸ ਲਈ ਬੀਮਾ ਕਰਵਾਉਣਾ ਹੋਵੇ ਤਾਂ ਸਿਰਫ ਟਰਮ ਪਲਾਨ ਵਿੱਚ ਹੀ ਲਵੋ ਅਤੇ ਅਗਰ ਤੁਸੀਂ ਆਪਣਾ ਪੈਸਾ ਵਧਾਉਣ ਵਾਸਤੇ ਪੈਸਾ ਇਨਵੈਸਟ ਕਰਨ ਬਾਰੇ ਸੋਚ ਰਹੇ ਹੋ ਤਾਂ, ਮਿਚਿਉਲ ਫੰਡ ਜਾਂ ਸਿਧਾ ਹੀ ਸ਼ੇਅਰ ਮਾਰਕੀਟ ਵਿੱਚ ਲਗਾਓ ਇਸ ਨਾਲ ਫਾਲਤੂ ਦੇ ਖਰਚਿਆਂ ਤੋਂ ਬਚਿਆ ਜਾ ਸਕਦਾ ਹੈ, ਕਿਓਂਕਿ ਇੰਸੁਰੇੰਸ ਦੇ ਵਿੱਚ ਖਰਚੇ ਥੋੜੇ ਨਹੀਂ ਬਹੁਤ ਜਿਆਦਾ ਕੱਟ ਹੁੰਦੇ ਹਨ, ਅਤੇ ਏਜੰਟਾਂ ਦੀ ਕਮਿਸਿਨ ਵੀ ਤੁਹਾਡੇ ਹੀ ਪੈਸਿਆਂ ਵਿੱਚੋਂ ਦਿਤੀ ਜਾਂਦੀ ਹੈ ਜਿਸ ਨੂੰ ਐਲੋਕੇਸਨ ਚਾਰਜ਼ ਕਿਹਾ ਜਾਂਦਾ ਹੈ |
ਦੋਸਤੋ , ਤੁਹਾਡੇ ਵਿੱਚੋਂ  ਬਹੁਤ ਸਾਰੇ ਦੋਸਤਾਂ ਨੇ ਕਿਸੇ ਨਾ ਕਿਸੇ ਕੰਪਨੀ ਕੋਲ ਇੰਸੁਰੈੰਸ ਦੇ ਨਾਮ ਤੇ ਪੈਸਾ ਰੱਖਿਆ ਹੋਵੇਗਾ | ਇੰਸੁਰੇੰਸ ਹੈ ਕੀ, ਅਸਲ ਵਿੱਚ  ਇੰਸੁਰੇੰਸ ਇੱਕ ਘਾਟੇ ਦੀ ਪੂਰਤੀ ਹੁੰਦੀ ਹੈ | ਵੈਸੇ ਤਾਂ ਜ਼ਨਰਲ ਇੰਸੁਰੈੰਸ ਵੀ ਬਹੁਤ ਸਾਰੇ ਲੋਕ ਕਰਵਾਉਂਦੇ ਹਨ, ਜਿਸ ਵਿੱਚ  ਸ੍ਕੂਟਰ , ਕਾਰ , ਬਾਸ ਟਰੱਕ ਤੋਂ ਇਲਾਵਾ ਮਕਾਨ, ਫਸਲਾਂ ਆਦਿ ਦੇ ਬੀਮੇਂ ਵੀ ਸ਼ਾਮਿਲ ਹਨ| ਪਰ ਅਸੀਂ ਆ ਇਥੇ ਸਿਰਫ ਲਾਈਫ ਇੰਸੁਰੈੰਸ ਦੇ ਬਾਰੇ ਵਿੱਚ  ਹੀ ਗੱਲ ਕਰਾਂਗੇ | ਕਿਓਂਕਿ ਲਾਈਫ ਇੰਸੁਰੈੰਸ ਦੇ ਨਾਮ ਤੇ ਬਹੁਤ ਸਾਰੇ ਲੋਕਾਂ ਨਾਲ ਧੋਖਾ ਹੋ ਰਿਹਾ ਹੈ, ਓਹ ਧੋਖਾ ਚਾਹੇ ਕਿਸੇ ਕੰਪਨੀ ਵਲੋਂ ਹੋਵੇ ਜਾਂ ਕਿਸੇ ਅਧਿਕਾਰੀ ਵਲੋਂ, ਲੋਕਾਂ ਦੀਆਂ ਬੀਮੇਂ ਦੀਆਂ ਕਿਸ਼ਤਾਂ ਟੁਟਣਾ ਹੁਣ ਆਮ ਗੱਲ ਹੋ ਗਈ ਹੈ, ਜਿਨਾ ਵਿਚਾਰਿਆਂ ਨੇ ਪੰਜਾਹ ਹਜ਼ਾਰ ਜਾਂ ਲੱਖ  ਰੁਪਏ ਪ੍ਰੀਮੀਅਮ ਦੀਆਂ ਬੀਮਾਂ ਕਿਸ਼ਤਾਂ ਬਣਵਾਈਆਂ ਹਨ, ਓਹ ਹੁਣ ਆਮ ਹੀ ਕਿਸ਼ਤਾਂ ਨਾ ਭਰਨ ਦੀ ਵਜਹ ਕਰਕੇ ਆਪਣਾ ਪਹਿਲਾਂ ਦਿਤਾ ਪੈਸਾ ਵੀ ਗਵਾ ਰਹੇ ਨੇ|

ਬੀਮੇਂ ਦੇ ਪਿਛੋਕੜ ਬਾਰੇ ਲਿਖਣ ਲੱਗ ਜਾਈਏ ਤਾਂ ਬਹੁਤ ਕੁਝ ਲਿਖਿਆ ਜਾਵੇਗਾ, ਮੈਂ ਸੰਖੇਪ ਵਿੱਚ  ਗੱਲ  ਕਰਨੀ ਚਾਹਾਂਗਾ, 1993 ਵਿੱਚ  ਭਾਰਤ ਸਰਕਾਰ ਨੇ ਬੀਮੇਂ ਦੀ ਸਮੀਖਿਆ ਕਰਨ ਲਈ ਇਕ ਕਮੇਟੀ ਬਣਾਈ ਜਿਸਦਾ ਨਾਮ ਸੀ "ਮਲੋਹਤਰਾ ਕਮੇਟੀ"| ਇਸ ਕਮੇਟੀ ਨੇ 1993 ਤੋਂ ਲਈ ਕੇ 1997 ਤੱਕ  ਬੀਮੇਂ ਉਪਰ ਕੰਮ ਕੀਤਾ ਤੇ ਰਿਪੋਰਟ ਦਿਤੀ ਕੀ ਜੇਕਰ ਬੀਮੇਂ ਵਿੱਚ  ਕੰਮ ਕੀਤਾ ਜਾਵੇ ਤਾਂ ਆਉਣ ਵਾਲੋ ਸੈਂਕੜੇ ਸਾਲਾਂ ਤੱਕ  ਭਾਰਤ ਦਾ ਕਾਫੀ ਆਰਥਿਕ ਹਿੱਸਾ ਇਸ ਵਿੱਚੋਂ  ਹੀ ਪੂਰਾ ਕੀਤਾ ਜਾ ਸਕਦਾ ਹੈ ਤੇ ਲੋਕਾਂ ਨੂੰ ਰੁਜਗਾਰ ਦੇ ਮੌਕੇ ਵੀ ਪ੍ਰਦਾਨ ਕੀਤੇ ਜਾ ਸਕਦੇ ਨੇ, 1999 ਵਿੱਚ  ਭਾਰਤ ਸਰਕਾਰ ਨੇ ਇਕ ਫੈਸਲਾ ਲਿਆ ਜਿਸ ਵਿੱਚ  ਸਰਕਾਰ ਨੇ ਬੀਮੇਂ ਲਈ ਪ੍ਰਾਇਵੇਟ ਕੰਪਨੀਆਂ ਨੂੰ ਲਾਇਸੇਂਸ ਦੇਣ ਦਾ ਫੈਸਲਾ ਲਿਆ, ਭਾਰਤ ਸਰਕਾਰ ਨੇ ਆਪਣਾ ਇਕ ਅਦਾਰਾ ਬਣਾਇਆ ਜਿਸ ਦਾ ਨਾਮ ਹੈ "ਇੰਸੁਰੈੰਸ ਰੇਗੁਲੇਟੋਰੀ ਡੋਵੇਲਪਮੈਂਟ ਅਥੋਰਿਟੀ (IRDA) ਇਸ ਅਦਾਰੇ ਦਾ ਕੰਮ ਸੀ ਬੀਮੇਂ ਦੇ ਸਾਰੇ ਕੰਮ ਨੂ ਦੇਖਣਾ ਤੇ ਇਹ ਆਦਾਰਾ ਅੱਜ  ਵੀ ਵਧਿਆ ਢੰਗ ਨਾਲ ਦੇਖ ਰਿਹਾ ਹੈ| ਅੱਜ  ਵੀ ਕੰਪਨੀਆਂ ਦੇ ਸਤਾਏ ਲੋਕ ਇਸ ਅਦਾਰੇ ਕੋਲ ਜਾ ਕੇ ਫਰਿਆਦ ਕਰਦੇ ਨੇ ਤੇ ਇਨਸਾਫ਼ ਮਿਲਦਾ ਹੈ| ਇਸ ਅਦਾਰੇ ਨੇ ਸਿਰਫ ਉਨਾਂ ਕੰਪਨੀਆਂ ਨੂੰ ਹੀ ਲਾਇਸੇਂਸ ਦਿਤੇ ਜਿਨਾਂ ਕੋਲ ਘਟੋ ਘਟ ਦਸ ਸਾਲ ਦਾ ਬੀਮੇ ਦਾ ਕੰਮ ਕਰਨ ਦਾ ਤਜੁਰਬਾ ਸੀ, ਅਤੇ ਇਸ ਦੇ ਲਈ ਭਾਰਤੀ ਕੰਪਨੀਆਂ ਵਿੱਚੋਂ  ਕੋਈ ਵੀ ਅਜਿਹੀ ਨਹੀ ਸੀ ਜਿਸਦੇ ਕੋਲ ਇਨਾਂ ਤਜੁਰਬਾ ਹੋਵੇ, ਇਸ ਲਈ ਭਾਰਤੀ ਕੰਪਨੀਆਂ ਨੇ ਵਿਦੇਸ਼ੀ ਕੰਪਨੀਆਂ ਨਾਲ ਗਠਜੋੜ ਕਰਕੇ ਭਾਰਤ ਵਿੱਚ  ਲਾਇਸੇਂਸ ਲਈ ਦੇ ਕੇ ਬੀਮੇਂ ਦਾ ਵਪਾਰ ਸ਼ੁਰੂ ਕੀਤਾ ਤੇ ਸਫਲਤਾ ਵੀ ਹਾਸਿਲ ਕੀਤੀ|

ਕੰਪਨੀਆਂ ਨੇ ਆਪਣਾ ਨੈਟਵਰਕ ਭਾਰਤ ਵਿੱਚ  ਚੰਗੀ ਤਰਾਂ ਫੈਲਾ ਲਿਆ ਅਤੇ ਹੋਰ ਵੀ ਕੰਮ ਚਲ ਰਿਹਾ ਹੈ| ਆਪਣੇ ਵਧ ਤੋਂ ਵਧ ਏਜੇਂਟ ਬਣਾਏ, ਏਜੇਂਟ ਬਨਾਉਣ ਲਈ ਅਧਿਕਾਰੀਆਂ ਨੂੰ ਮੋਟਾ ਪੈਸਾ ਦਿਤਾ ਅਤੇ ਕਈ ਤਰਾਂ ਦੇ ਲਾਲਚ ਏਜੇਂਟਾ ਅਤੇ ਅਧਿਕਾਰੀਆਂ ਨੂੰ ਦਿਤੇ, ਓਸ ਤੋਂ ਬਾਅਦ ਸ਼ੁਰੂ ਹੋਇਆ ਲੋਕਾਂ ਦੇ ਬੀਮੇਂ ਕਰਨਾਂ, ਕੰਪਨੀਆਂ ਨੇ ਪੈਸਾ ਲਗਾਇਆ ਏਜੇਂਟਾ ਦੀਆਂ ਭਾਰਤੀਆਂ ਕੀਤੀਆਂ ਤੇ ਓਹ ਪੈਸਾ ਉਨਾਂ ਤੋਂ ਹੀ ਲੋਕਾਂ ਦੇ ਪੈਸੇ ਦੁਆਰਾ ਵਸੂਲਿਆ ਜਾਣ ਲੱਗਾ| ਕੰਪਨੀਆਂ ਨੇਂ ਆਪਣੇ ਏਜੇਂਟਾ ਨੂੰ ਕਿਹਾ ਜਾਓ ਵੱਡੀਆਂ ਪਾਲਸੀਆਂ ਲਈ ਕੇ ਆਓ ਜਿਸ ਵਿੱਚ  ਲੱਖਾਂ ਦਾ ਪ੍ਰੀਮੀਅਮ ਹੋਵੇ ਅਤੇ ਏਜੇਂਟ ਅਤੇ ਕੰਪਨੀਆਂ ਦੇ ਅਧਿਕਾਰੀ ਲੋਕਾਂ ਕੋਲ ਗਏ ਅਤੇ ਉਨਾਂ ਨੂੰ ਵੀ ਅਗੇ ਕਾਫੀ ਵਾਧਾ ਚੜਾ ਕੇ ਕਿਹਾ ਕਿ ਤੁਹਾਡਾ ਪੈਸਾ ਤਿਨ ਸਾਲ ਜਾਂ ਪੰਜ਼ ਸਾਲ ਵਿੱਚ  ਦੁਗਣਾ ਹੋਵੇਗਾ ਅਤੇ ਲੋਕ ਵੀ ਬਿਨਾਂ ਸੋਚੇ ਸਮਝੇ ਦੁਗਣਾਂ ਪੈਸਾ ਬਨਾਉਣ ਦੇ ਲਾਲਚ ਵਿੱਚ  ਇਨਾਂ ਕੰਪਨੀਆਂ ਨੂੰ ਧੜਾ ਧੜ ਪੈਸਾ ਦੇਣ ਲਗੇ| ਇਸ ਦੇ ਸਿਰ ਤੇ ਲਖਾਂ ਏਜੇਂਟਾਂ ਅਤੇ ਅਧਿਕਾਰੀਆਂ ਨੇਂ ਬਹੁਤ ਪੈਸਾ ਕਮਾਇਆ ਅਤੇ ਤਰੱਕੀਆਂ ਹਾਸਿਲ ਕੀਤੀਆਂ| ਪਰ ਬੀਮੇਂ ਦੀਅਸਲੀਅਤ ਨੂੰ ਨਾਂ ਤਾਂ ਲੋਕਾਂ ਨੇ ਸਮਝਿਆ ਅਤੇ ਨਾਂ ਹੀ ਕਈ ਏਜੇਂਟਾਂ ਨੇ, ਏਜੇਂਟ ਤਾਂ ਵਿਚਾਰੇ ਜਿਵੇਂ ਅਧਿਕਾਰੀਆਂ ਨੇ ਕਿਹ ਦਿਤਾ ਓਵੇਂ ਕਰਨ ਲਗ ਪਏ|

ਹੁਣ ਸਮਝਣ ਵਾਲੀ ਗੱਲ  ਸੀ ਜੋ ਓਹ ਇਹ ਸੀ ਕੀ ਸਭ ਤੋਂ ਪਹਿਲਾਂ ਸੋਚਣਾਂ ਬਣਦਾ ਹੈ ਕਿ ਬੀਮਾਂ ਤੁਹਾਡੇ ਪੈਸੇ ਨੂੰ ਕਿਸ ਤਰਾਂ ਵਧਾ ਸਕਦਾ ਹੈ| ਬੀਮੇਂ ਦਾ ਮਤਲਬ ਕੀ ਹੈ, ਓਹ ਤਾਂ ਇਸਦੇ ਸ਼ਬਦ ਅਰਥ ਤੋਂ ਹੀ ਲਗ ਜਾਂਦਾ ਹੈ, ਬੀਮਾਂ ਮਤਲਬ ਜਿਸ ਆਦਮੀਂ ਨੇਂ ਬੀਮਾਂ ਕਰਵਾਇਆ ਜੇ ਓਹ ਮਰ ਗਿਆ ਜਾਂ ਓਸਦਾ ਹਾਦਸਾ ਹੋ ਗਿਆ ਤਾਂ ਓਸ ਨੂੰ ਇਲਾਜ਼ ਦਾ ਖਰਚਾ ਅਤੇ ਮੌਤ ਦੀ ਸੂਰਤ ਵਿੱਚ  ਓਸ ਦੇ ਬੀਮੇਂ ਦੀ ਰਕਮ ਦਾ ਭੁਗਤਾਨ ਹੋ ਜਾਵੇਗਾ, ਤੇ ਜੇ ਤੁਸੀਂ ਨਾ ਮਰੇ ਤੇ ਤੁਹਾਨੂ ਕੁਝ ਵੀ ਨਾਂ ਹੋਇਆ ਤਾਂ ਜਿਨੀਂ ਦੇਰ ਦਾ ਬੀਮਾਂ ਕਰਵਾਇਆ ਹੈ ਓਸ ਦੀਆਂ ਦਿਤੀਆਂ ਕਿਸ਼ਤਾਂ ਦੇ ਪੈਸੇ ਖ਼ਤਮ| ਪਰ ਕੰਪਨੀਆਂ ਨੇਂ ਇਹ ਫ਼ਾਰ੍ਮੂਲਾ ਲੋਕਾਂ ਨੂ ਦਸਿਆ ਹੀ ਨਹੀਂ ਆਪਣੇ ਅਧਿਕਾਰੀਆਂ ਨੂੰ ਸ਼ਪਸ਼ਟ ਕਿਹਾ ਕਿ ਜਾਓ ਲੋਕਾਂ ਨੂੰ ਇਹ ਕਹੋ ਕਿ ਤੁਹਾਡਾ ਪੈਸਾ ਵਧੇਗਾ, ਵਧੇਗਾ ਤੇ ਵਧੇਗਾ| ਬੀਮੇਂ ਦਾ ਅਸਲੀ ਮਕਸਦ ਨਾਂ ਤਾਂ ਲੋਕਾਂ ਨੂ ਦਸਿਆ ਗਿਆ ਤੇ ਨਾਂ ਵਿਚਾਰੇ ਅਧ ਤੋਂ ਵਧ ਏਜੇਂਟਾਂ ਨੂੰ| ਹਾਂ ਇਕ ਫਾਰਮੇਲਿਟੀ ਪੂਰੀ ਕਰਨ ਲਈ ਲਿਟਰੇਚਰ ਵਿੱਚ  ਛੋਟੇ ਅਖਰਾਂ ਵਿੱਚ  ਜ਼ਰੂਰ ਲਿਖ ਦਿਤਾ ਤਾਂ ਕਿ ਕੋਈ ਸ਼ਪਸ਼ਟੀਕਰਨ IRDA ਨੂੰ ਨਾ ਦੇਣਾ ਪੈ ਜਾਵੇ| ਤੇ ਲੋਕਾਂ ਨੇ ਓਹ ਲਿਟਰੇਚਰ ਤੇ ਲਿਖੀ ਓਹ ਲਾਈਨ ਨੂੰ ਪੜਿਆ ਹੀ ਨਹੀਂ, ਜਿਵੇਂ ਸ਼ਰਾਬੀ ਸ਼ਰਾਬ ਪੀਣ ਲਗੇ ਬੋਤਲ ਤੇ ਲਿਖਿਆ ਸਿਹਤ ਲਈ ਹਾਨਿਕਾਰਕ ਹੈ ਪੜਨਾਂ ਭੁਲ ਜਾਂਦਾ ਹੈ | ਕੰਪਨੀਆਂ ਨੇ ਮਿਚਿਉਲ ਫੰਡ ਨੂੰ ਬੀਮੇਂ ਨਾਲ ਜੋੜ ਕੇ ਯੂਲਿਪ ਪਲਾਨ ਬਣਾ ਦਿਤੇ, ਜਿਸ ਵਿੱਚ  ਅੰਨੇਵਾਹ ਲੋਕਾਂ ਦੀ ਲੁਟ ਹੋਈ| ਇਸ ਤਰਾਂ ਦੀ ਹੋਈ ਲੁਟ ਦੇ ਸ਼ਿਕਾਰ ਲੋਕਾਂ ਨੇ ਆਵਾਜ਼ ਵੀ ਕੋਈ ਨਹੀ ਉਠਾਈ, ਬੇਸ਼ਕ ਕੋਈ ਵਿਦੇਸ਼ ਭੇਜਣ ਦੇ ਨਾਮ ਤੇ ਚਾਹੇ ਕੋਈ ਦਸ ਹਜ਼ਾਰ ਲੈ ਲਵੇ ਲੋਕ ਇਕਠੇ ਹੋ ਕੇ ਓਸ ਨੂੰ ਮਾਰਨ ਤੱਕ  ਚਲੇ ਜਾਂਦੇ ਹਨ, ਪਰ ਇਨੀਂ ਸਫਾਈ ਨਾਲ ਹੋਈ ਕੰਪਨੀਆਂ ਦੀ ਲੁਟ ਦੇ ਖਿਲਾਫ਼ ਕਿਸੇ ਸੰਸਥਾ, ਲੋਕਾਂ ਅਤੇ ਕਿਸੇ ਨੇਤਾ ਨੇ ਇਕ ਲਫ਼ਜ਼ ਵੀ ਆਪਣੇ ਮੂਹੋਂ ਨਹੀ ਕਢਿਆ| ਜਦੋਂ ਕਿ ਇਸ ਧਕੇਸ਼ਾਹੀ ਦੇ ਖਿਲਾਫ਼ ਤੁਸੀਂ ਸਿਧੇ IRDA ਕੋਲ ਸ਼ਿਕਾਇਤ ਕਰ ਸਕਦੇ ਹੋ ਅਤੇ ਖਪਤਕਾਰ ਅਦਾਲਤਾਂ ਵੀ ਇਸ ਧਾਕੇਸ਼ਾਹੀ ਦੇ ਵਿਰੁਧ ਫ਼ੈਸਲੇ ਦਿੰਦੀਆਂ ਹਨ|

ਯੂਲਿਪ ਪਲਾਨਾ ਵਿੱਚ  ਲੋਕਾਂ ਦਾ ਪੈਸਾ ਕਿਵੇਂ ਘਟਦਾ ਹੈ :

1) ਯੂਲਿਪ ਦਾ ਪੂਰਾ ਨਾਮ ਹੈ ਯੂਨਿਟ ਲਿੰਕਡ ਇੰਸੁਰੇੰਸ ਪਲਾਨ (ULIP)

2) ਇਸ ਵਿੱਚ  ਮਿਚਿਉਲ ਫੰਡ ਨੂੰ ਇੰਸੁਰੇੰਸ ਦੇ ਨਾਲ ਵੇਚਿਆ ਜਾਂਦਾ ਹੈ |

3) ਇੰਸੁਰੇੰਸ ਦੇ ਪੈਸੇ ਹਰ ਸਾਲ ਕਟ ਹੁੰਦੇ ਹਨ ਜਿਸ ਨੂੰ ਐਲੋਕੇਸ਼ਨ ਚਾਰਜ਼ ਕਿਹਾ ਜਾਂਦਾ ਹੈ|

4) ਪਾਲਿਸੀ ਚਲਾਉਣ ਦੇ ਪੈਸੇ ਹਰ ਮਹੀਨੇ ਕਟ ਹੁੰਦੇ ਹਨ |

5) ਇਸਤੋਂ ਇਲਾਵਾ ਹੋਰ ਕਈ ਤਰਾਂ ਦੇ ਖਰਚੇ ਕੱਟਣ ਤੋਂ ਬਾਅਦ ਬਚਦੇ ਪੈਸੇ ਨੂੰ ਮਿਚਿਉਲ ਫੰਡ ਵਿੱਚ  ਭੇਜ ਦਿਤਾ ਜਾਂਦਾ ਹੈ|

6) ਮਿਚਿਉਲ ਫੰਡ ਦੀ ਤਰਾਂ ਪੈਸਾ ਲਗਾਇਆ ਜਾਂਦਾ ਹੈ ਜੋ ਸ਼ੇਅਰ ਮਾਰਕੇਟ ਵਿੱਚ  ਲਗਦਾ ਹੈ|

7) ਪੈਸੇ ਦਾ ਸਿਧਾ ਸਬੰਧ ਸੂਚਕ ਅੰਕ ਨਾਲ ਹੁੰਦਾ ਹੈ|

8) ਤੁਹਾਡਾ ਪੈਸਾ ਮਾਰਕੇਟ ਵਿੱਚ  ਵਾਧੇ ਜਾਂ ਘਾਟੇ ਪਰ ਇੰਸੁਰੇੰਸ ਦੇ ਖਰਚੇ ਹਰ ਸਾਲ ਅਤੇ ਹਰ ਮਹੇਨੇ ਕਟਦੇ ਰਹਿੰਦੇ ਹਨ|

9) ਜੇ ਪਾਲਿਸੀ ਕਿਸ਼ਤਾਂ ਵਾਲੀ ਹੈ ਤਾਂ ਘਟੋ ਘਟ ਕਿਸ਼ਤਾਂ ਜਮਾਂ ਕਰਵਾਉਣੀਆਂ ਜਰੂਰੀ ਹਨ, ਜੇ ਇਕ ਕਿਸ਼ਤ ਭਰਨ ਤੋਂ ਬਾਅਦ ਦੂਸਰੀ ਕਿਸ਼ਤ ਨਹੀ ਭਰੀ ਜਾਂਦੀ ਤਾਂ ਓਸ ਸੂਰਤ ਵਿੱਚ  ਤੁਹਾਡੇ ਪਹਿਲਾਂ ਭਰੇ ਪੈਸੇ ਵੀ ਖ਼ਤਮ ਹੋ ਸਕਦੇ ਹਨ|

ਇਸ ਤਰਾਂ ਯੂਲਿਪ ਵਿੱਚ ਪੈਸਾ ਉਨਾਂ ਹੀ ਲਗਾਓ ਜਿਨਾਂ ਤੁਸੀਂ ਸਹੀ ਸਲਾਮਤ ਚਲਾ ਸਕਦੇ ਹੋਵੋ ਅਤੇ ਕਿਸ਼ਤਾਂ ਬਿਨਾ ਕਿਸੇ ਰੁਕਾਵਟ ਇਕ ਦਿਨ ਵੀ ਲੇਟ ਕੀਤੇ ਬਿਨਾ ਭਰ ਸਕਦੇ ਹੋਵੋ| ਦੂਸਰੀ ਸਭ ਤੋਂ ਵੱਡੀ ਗੱਲ ਕਿ ਕੰਪਨੀ ਦੇ ਦਿਤੇ ਲਿਟਰੇਚਰ ਨੂੰ ਧਿਆਨ ਨਾਲ ਪੜ੍ਹ ਲਓ|

ਕੰਪਨੀਆਂ ਨੇ ਲੋਕਾਂ ਨੂ ਕਿਵੇਂ ਲੁੱਟਿਆ:

1) ਤੱਕ ਰੀਬਨ ਸਾਰੀਆਂ ਕੰਪਨੀਆਂ ਨੇ ਬੈਂਕਾਂ ਨਾਲ ਸੰਬੰਧ ਕਾਇਮ ਕੀਤੇ|

2) ਉਸ ਤੋਂ ਬਾਅਦ ਏਜੇਂਟਾਂ ਅਤੇ ਕੰਪਨੀ ਦੇ ਅਧਿਕਾਰੀਆਂ ਅਤੇ ਬੈਂਕ ਅਧਿਕਾਰੀਆਂ ਨੂੰ ਕਈ ਤਰਾਂ ਦੇ ਲਾਲਚ ਦਿਤੇ |

3) ਉਨਾਂ ਨੂੰ ਅੰਦਰਖਾਤੇ ਕਿਹਾ ਕਿ ਜਿਸ ਤਰਾਂ ਮਰਜ਼ੀ ਕਰੋ ਸਾਨੂੰ ਪੈਸਾ ਚਾਹੀਦਾ ਹੈ , ਲੋਕਾਂ ਨੂੰ ਜੋ ਮਰਜੀ ਕਹੋ|

4) ਵੱਡੇ ਟਾਰਗੇਟ ਦਿਤੇ ਅਤੇ ਉਨਾਂ ਨੂੰ ਪੂਰਾ ਕਰਨ ਲੈ ਬਹੁਤ ਵੱਡੀ ਪਧਰ ਤੇ ਝੂਠ ਵੀ ਬੋਲਿਆ ਗਿਆ |

5) ਇਸ ਸਭ ਦੇ ਪਿਛੇ ਕੰਪਨੀਆਂ ਦੇ ਉਚ ਅਧਿਕਾਰੀਆਂ ਦਾ ਵੱਡਾ ਰੋਲ ਰਿਹਾ |

6) ਲੋਕਾਂ ਨੂੰ ਲਾਲਚ ਦਿਖਾ ਕੇ ਉਨਾਂ ਦੇ ਅਰਬਾਂ ਰੁਪਏ ਹੜਪ ਕਰ ਲਏ ਗਏ ਜਿਨਾਂ ਦਾ ਕੋਈ ਹਿਸਾਬ ਹੀ ਨਹੀ |

ਇਸ ਤਰਾਂ ਪ੍ਰਾਈਵੇਟ ਕੰਪਨੀਆਂ ਅਤੇ ਬੈਂਕਾਂ ਦੇ ਅਧਿਕਾਰੀਆਂ ਨੇ ਕੰਪਨੀਆਂ ਦੀ ਮਿਲੀਭੁਗਤ ਨਾਲ ਲੋਕਾਂ ਨੂੰ ਅੰਗਰੇਜਾਂ ਦੀ ਤਰਾਂ ਲੁਟਿਆ ਅਤੇ ਭਰੋਸਾ ਵੀ ਨਹੀਂ ਟੁਟਣ ਦਿਤਾ, ਬਹੁਤ ਸਾਰੇ ਲੋਕ ਤਾਂ ਅਜੇ ਵੀ ਇਸ ਆਸ ਤੇ ਜੀ ਰਹੇ ਨੇ ਕਿ ਸ਼ਾਇਦ ਉਨਾਂ ਦਾ ਪੈਸਾ ਵਾਪਿਸ ਮਿਲੇਗਾ ਕੁਝ ਸਾਲਾਂ ਬਾਅਦ , ਪਰੰਤੂ ਇਸ ਵਿੱਚੋਂ  ਵੀ ਬਹੁਤ ਸਾਰਿਆਂ ਦਾ ਪੈਸਾ ਹੁਣ ਤੱਕ  ਖ਼ਤਮ ਹੋ ਚੁਕਿਆ ਹੈ ਤੇ ਪਾਲਿਸੀਆਂ ਵੀ ਬੰਦ ਹੋ ਚੁੱਕੀਆਂ ਹਨ|

2010 ਵਿੱਚ  ਇਸ ਸਭ ਨੂੰ ਦੇਖਦੇ ਹੋਏ IRDA ਨੇ ਇਕ ਰੂਲ ਬਣਾਇਆ ਤਾਂ ਕਿ ਲੋਕਾਂ ਦਾ ਪੈਸਾ ਸੁਰਖਿਅਤ ਰਹੇ, IRDA ਨੇ ਸਾਰੀਆਂ ਕੰਪਨੀਆਂ ਨੂੰ ਹਿਦਾਇਤ ਕੀਤੀ ਹੈ ਕਿ ਓਹ ਹੁਣ ਨਵੀਆਂ ਕੀਤੀਆਂ ਜਾ ਰਹੀਆਂ ਪਾਲਸੀਆਂ ਦੇ ਉਤੇ ਕਿਸ਼ਤਾਂ ਟੁਟਣ ਤੇ ਵੀ ਲੋਕਾਂ ਨੂੰ ਆਪਣੇ ਖਰਚੇ ਅਤੇ ਹੋਰ ਕਾਟੋਤੀਆਂ ਤੋਂ ਬਾਅਦ ਬਚਦਾ ਪੈਸਾ ਵਾਪਿਸ ਕਰਨਗੀਆਂ | ਹੁਣ ਕੰਪਨੀਆਂ ਨੇ ਵੀ ਇਰਦਾ ਦੀ ਸਖਤੀ ਤੋਂ ਬਾਅਦ ਆਪਣੇ ਪਲਾਨਾ ਵਿੱਚ  ਕੁਝ ਸੁਧਾਰ ਕੀਤਾ ਹੈ|

ਦੋਸਤੋ, ਇਕ ਗੱਲ ਮੰਨਣਯੋਗ ਹੈ ਕਿ ਬੀਮਾ ਕਦੇ ਵੀ ਆਪਣਾ ਪੈਸੇ ਵਧਾਉਣ ਲਈ ਨਹੀ ਹੁੰਦਾ ਇਸ ਵਿੱਚ  ਬਹੁਤ ਤਰਾਂ ਦੇ ਖਰਚੇ ਅਤੇ ਕਟੋਤੀਆਂ ਹੁੰਦੀਆਂ ਹਨ| ਇਸ ਲਈ ਬੀਮਾ ਕਰਵਾਉਣਾ ਹੋਵੇ ਤਾਂ ਸਿਰਫ ਟਰਮ ਪਲਾਨ ਵਿੱਚ  ਹੀ ਲਵੋ ਅਤੇ ਅਗਰ ਤੁਸੀਂ ਆਪਣਾ ਪੈਸਾ ਵਧਾਉਣ ਵਾਸਤੇ ਪੈਸਾ ਇਨਵੈਸਟ ਕਰਨ ਬਾਰੇ ਸੋਚ ਰਹੇ ਹੋ ਤਾਂ, ਮਿਚਿਉਲ ਫੰਡ ਜਾਂ ਸਿਧਾ ਹੀ ਸ਼ੇਅਰ ਮਾਰਕੇਟ ਵਿੱਚ  ਲਗਾਓ ਇਸ ਨਾਲ ਫਾਲਤੂ ਦੇ ਖਰਚਿਆਂ ਤੋਂ ਬਚਿਆ ਜਾ ਸਕਦਾ ਹੈ, ਕਿਓਂਕਿ ਇੰਸੁਰੇੰਸ ਦੇ ਵਿੱਚ  ਖਰਚੇ ਥੋੜੇ ਨਹੀਂ ਬਹੁਤ ਜਿਆਦਾ ਕਟ ਹੁੰਦੇ ਹਨ, ਅਤੇ ਏਜੰਟਾਂ ਦੀ ਕਮਿਸਿਨ ਵੀ ਤੁਹਾਡੇ ਹੀ ਪੈਸਿਆਂ ਵਿੱਚੋਂ  ਦਿਤੀ ਜਾਂਦੀ ਹੈ ਜਿਸ ਨੂੰ ਐਲੋਕੇਸਨ ਚਾਰਜ਼ ਕਿਹਾ ਜਾਂਦਾ ਹੈ | ਅਗਰ ਤੁਹਾਨੂੰ ਕਿਸੇ ਕੰਪਨੀ ਦੇ ਖਿਲਾਫ਼ ਕੋਈ ਸ਼ਿਕਾਇਤ ਹੈ ਤਾਂ ਤੁਸੀਂ ਸਿਧੇ ਇੰਸੁਰੇੰਸ ਓਮਬੁਸਡਮੈਨ ਵਿੱਚ  ਸ਼ਿਕਾਇਤ ਕਰ ਸਕਦੇ ਹੋ ਜਾਂ ਖਪਤਕਾਰ ਅਦਾਲਤ ਵਿੱਚ  ਵੀ ਕੰਪਨੀ ਦੇ ਖਿਲਾਫ਼ ਅਰਜ਼ੀ ਦੇ ਸਕਦੇ ਹੋ |

ਦੋਸਤੋ, ਲਿਖਣ ਨੂੰ ਇਸ ਟੋਪਿਕ ਤੇ ਬਹੁਤ ਕੁਝ ਅਜੇ ਬਾਕੀ ਹੈ ਮੈਂ ਤੁਹਾਨੂੰ ਬਹੁਤ ਸੰਖੇਪ ਵਿੱਚ  ਦੱਸਣ ਦਾ ਇਕ ਛੋਟਾ ਜਿਹਾ ਯਤਨ ਕੀਤਾ ਹੈ| ਮੇਰਾ ਇਸ ਲੇਖ ਨੂੰ ਲਿਖਣ ਦਾ ਮਕਸਦ ਸਿਰਫ ਇਹ ਹੀ ਸੀ ਕਿ ਤੁਹਾਡੀ ਮਿਹਨਤ ਦਾ ਪੈਸਾ ਅਜਾਈਂ ਨਾ ਚਲਾ ਜਾਵੇ, ਤੁਸੀਂ ਇਸ ਸੰਬੰਧੀ ਕਿਸੇ ਵੀ ਸਵਾਲ ਨੂੰ ਬਿਨਾਂ ਝਿਜਕ ਫੋਨ ਤੇ ਪੁਛ ਸਕਦੇ ਹੋ|

ਹਰਜੀਤ ਸਿੰਘ ਮਾਨ,

ਮਾਛੀਵਾੜਾ |

09914386643